ਦੇਗ ਤੇਗ਼ ਫ਼ਤਿਹ

ਲੰਗਰ ਇਕੱਠੇ ਹੋ ਕੇ ਸਿਰਫ਼ ਖਾਣਾ ਖਾਣ ਦਾ ਨਾਂ ਹੀ ਨਹੀਂ ਹੈ ਬਲਕਿ ਸਿੱਖ ਇਨਕਲਾਬ ਦਾ ਅਨਿੱਖੜਵਾਂ ਅੰਗ ਹੈ।

- ਸ਼ਮਸ਼ੇਰ ਸਿੰਘ

ਲੰਗਰ ਦੀ ਪ੍ਰਥਾ ਮੁੱਢਲੇ ਸਿੱਖ ਇਤਿਹਾਸ ਨਾਲ ਜੁੜਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਜਾਤੀਵਾਦ ਕਰਕੇ ਹਾਸ਼ੀਏ ਤੇ ਧੱਕੇ ਲੋਕਾਂ ਲਈ ਇੱਕ ਸਾਂਝੀ ਰਸੋਈ, ਜਿਸ ਵਿੱਚ ਕੋਈ ਜਾਤੀਵਾਦ ਨਹੀਂ ਸੀ, ਤਿਆਰ ਕੀਤੀ ਸਿੱਖ ਗੁਰੂ ਸਹਿਬਾਨਾਂ ਨੇ ਇਨਸਾਨ ਤਿ ਕੁਦਰਤ ਦੇ ਅਟੁੱਟ ਰਿਸ਼ਤੇ, ਮਨੁੱਖੀ ਜੀਵਨ ਦੇ ਵਿੱਚ ਲਾਹਾ ਵਰਗੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਇਸੇ ਤਹਿਤ ਹਰ ਇੱਕ ਲਈ ਖਾਣਾ 'ਲੰਗਰ' ਵਰਗੇ ਅਦਾਰੇ ਨੂੰ ਕਾਇਮ ਕੀਤਾ ਗਿਆ।

ਅੱਜ ਕੋਰਸ ਦੀਆਂ ਕਿਤਾਬਾਂ ਵਿੱਚ 'ਲੰਗਰ' ਨੂੰ ਸਿਰਫ਼ 'ਹਰ ਗੁਰਦੁਆਰੇ ਵਿੱਚ ਪ੍ਰਸ਼ਾਦਾ ਮੌਜੂਦ' ਵਜੋਂ ਦੇ ਵਿਚਾਰ ਤੱਕ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਕੋਵਿਡ-੧੯ ਦੇ ਚਲਦਿਆਂ ਖਾਣੇ ਦੀ ਮੁਸ਼ਕਲ ਨੂੰ ਹੱਲ ਕਰਨ ਕਰਕੇ ਗੁਰਦੁਆਰੇ ਸਹਿਬਾਨਾਂ ਦੀ ਪੂਰੀ ਦੁਨੀਆਂ ਨੇ ਸਿਫ਼ਤ ਕੀਤੀ ਹੈ। ਬਦਕਿਸਮਤੀ ਨਾਲ 'ਲੰਗਰ' ਨੂੰ ਇਕੱਠੇ ਹੋ ਕੇ ਖਾਣਾ ਖਾਣ ਤੱਕ ਹੀ ਸੀਮਤ ਕਰਨ ਕਰਕੇ ਇਸਦੇ ਅਸਲ ਕਾਰਜ ਤੇ ਅਹਿਮੀਅਤ ਨੂੰ ਖੁੰਡਾ ਰੱਖਿਆ ਹੈ। ​​ਇਸਦੇ ਇਨਕਲਾਬੀ ਪੱਖ ਨੂੰ ਤਾਂ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਗਿਆ ਹੈ। 

ਲੰਗਰ ਕੋਈ ਹਵਾਈ ਕਿਲਾ ਨਹੀਂ ਹੈ। ਸਿੱਖਾਂ ਦਾ ਪੁਰਾਣਾ ਜੈਕਾਰਾ ਹੈ 'ਦੇਗ਼, ਤੇਗ਼, ਫ਼ਤਿਹ'। ਦੇਗ ਲੰਗਰ ਦੀ ਪ੍ਰਤੀਕ ਹੈ। ਤੇਗ਼ ਇਨਕਲਾਬ ਦੀ ਅਤੇ ਫ਼ਤਿਹ ਜਿੱਤ ਹੈ ਜੋ ਕਿ ਇੱਕ ਰਾਜਨੀਤਕ ਵਿਚਾਰ ਵੀ ਹੈ ਅਤੇ ਵਿਕਾਰਾਂ ਤੇ ਜਿੱਤ ਵੀ ਹੈ। ਇਨਨਾਂ ਨੂੰ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਜਿੱਥੇ ਦੇਗ਼ ਹੈ ਉੱਥੇ ਤੇਗ਼ ਵੀ ਤੇ ਫ਼ਤਿਹ ਵੀ ਹੈ। ਪਰ ਸਿਰਫ਼ ਦੇਗ਼ ਨੂੰ ਹੀ ਲੰਗਰ ਵਜੋਂ ਦੇਖਣਾ 'ਲੰਗਰ' ਦੇ ਵਿਚਾਰ ਦੀ ਸਹੀ ਤਰਜਮਾਨੀ ਨਹੀਂ ਕਰਦਾ। 'ਲੰਗਰ' ਵਿੱਚ ਸਿੱਖ ਇਨਕਲਾਬ ਸ਼ਾਮਲ ਹੈ। 'ਲੰਗਰ' ਸਿਰਫ਼ ਖਾਣਾ ਖਾ ਕੇ ਘਰ ਚਲੇ ਜਾਣ ਦਾ ਨਾਂ ਨਹੀਂ ਹੈ। ਭਾਵੇਂ ਇਹ ੧੩ਵੀਂ ਸਦੀ ਹੋਵੇ ਜਦੋਂ ਭਾਈ ਮਨੀ ਸਿੰਘ ਨੂੰ ਸਿੰਘਾਂ ਨੂੰ ਲੰਗਰ ਛਕਾਉਣ ਬਦਲੇ ਆਪਣੀ ਖੋਪੜੀ ਲਹਾਉਣੀ ਪਈ ਜਾਂ ਫ਼ਿਰ ੨੦ਵੀਂ ਸਦੀ ਹੋਵੇ ਜਿੱਥੇ ਸਿੱਖ ਪਰਿਵਾਰਾਂ ਨੂੰ ਖ਼ਾਲਿਸਤਾਨੀ ਜੁਝਾਰੂਆਂ ਨੂੰ ਲੰਗਰ ਛਕਾਉਣ ਬਦਲੇ ਸਟੇਟ ਦੇ ਅਕਿਹ ਤੇ ਅਸਿਹ ਜ਼ਲਮ ਸਹਿਣੇ ਪਏ ਬਲਕਿ ਕਈ ਵਾਰੀ ਤੇ ਸਾਰੇ ਪਰਿਵਾਰ ਨੂੰ ਇਹ ਕੀਮਤ ਆਪਣੀਆਂ ਜਾਨਾਂ ਵਾਰ ਕੇ ਤਾਰਨੀ ਪਈ। 'ਲੰਗਰ' ਸੰਘਰਸ਼ ਦਾ ਹਿੱਸਾ ਹੈ। ਸਿੱਖ ਇਸ ਅਸਲੀਅਤ ਨੂੰ ਜਾਣਦੇ ਹਨ ਅਤੇ ਅਮਲੀ ਤੌਰ ਤੇ ਇਸਨੂੰ ਨਿਭਾਉਂਦੇ ਹਨ। ਉਹ 'ਲੰਗਰ' ਨੂੰ ਸਿਰਫ਼ ਪੁੰਨ-ਦਾਨ ਹੀ ਨਹੀਂ ਸਮਝਦੇ।

ਸੁਆਦਲੇ ਦਾਨ ਤੋਂ ਅੱਗੇ...

ਹੁਣੇਂ, ਹੁਣੇਂ ਪਿੱਛੇ ਜਿਹੇ ਯੂ.ਕੇ. ਵਿੱਚ ਗੁਰਦੁਆਰਾ ਸਹਿਬਾਨ ਅਤੇ ਸਿੱਖ ਦਾਨੀ ਅਦਾਰੇ ਲੰਗਰ ਦੀ ਸੇਵਾ ਕਰਕੇ ਸੁਰਖੀਆਂ ਵਿੱਚ ਰਹੇ। ਜਿਨ੍ਹਾਂ ਨੇ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਲੰਗਰ ਛਕਾਇਆ ਜੋ ਦਸੰਬਰ ਵਿੱਚ ਕੋਵਿਡ-੧੯ ਦੀ ਨਵੀਂਂ ਲਹਿਰ ਕਰਕੇ ਫਰਾਂਸ ਨਾਲ ਲੱਗਦੇ ਸਰਹੱਦੀ ਇਲਾਕੇ ਡੋਵਰ ਦੇ ਬੰਦ ਹੋ ਜਾਣ ਨਾਲ ਕੈਂਟ ਵਿੱਚ ਫ਼ਸ ਗਏ ਸਨ। ਭਾਵੇਂ ਕਿ ਦਾਨ ਦੀ ਆਪਣੀ ਹੋਂਦ ਤੇ ਗੁਣ ਹਨ। ਪਰ ਸਿੱਖ ਅਦਾਰਿਆਂ ਵਿੱਚ ਲੰਗਰ ਨੂੰ ਦਾਨ ਸਮਝਣ ਤੇ ਕਹਿਣ ਵਾਲੀ ਸ਼ਬਦਾਵਲੀ ਨਾਲ 'ਲੰਗਰ' ਦੀ ਸ਼ਬਦੀ ਤੇ ਅਮਲੀ ਅਹਿਮੀਅਤ ਘਟਦੀ ਹੈ। ਜਦਕਿ 'ਲੰਗਰ' ਸਿੱਖਾਂ ਨੂੰ ਗੋਰਿਆਂ ਦੇ ਦੇਸ਼ ਵਿੱਚ ਇੱਕ ਮਿਸਾਲੀ ਸਮਾਜ ਦੀ ਤਸਵੀਰ-ਕਸ਼ੀ ਦਾ ਸੋਮਾ ਬਣ ਸਕਦਾ ਹੈ। 

ਸਿੱਖ ਹੋਣ ਦੇ ਨਾਤੇ ਸਾਡਾ ਕਿਰਦਾਰ ਸਿਰਫ਼ ਪੂੰਜੀਵਾਦ ਦੇ ਝੰਬੇਂ ਲੋਕਾਂ ਨੂੰ ਦਿਲਾਸਾ ਦੇਣਾਂ ਹੀ ਨਹੀਂ ਹੈ। ਅਸੀਂ ਨਵ-ਬਸਤੀਵਾਦ ਦਾ ਕੂੜਾ ਹੂੰਝਣ ਵਾਲੇ ਭੰਗੀ ਨਹੀਂ ਹਾਂ। 'ਲੰਗਰ' ਨੂੰ ਗੁਰਦੁਆਰੇ ਦੀ ਮੁਫ਼ਤ ਰੋਟੀ' ਦੇ ਮਤਲਬਾਂ, ਮਕਸਦਾਂ ਤੋਂ ਪਰੇ ਲਿਜਾਣਾ ਪਵੇਗਾ। ਸਿੱਖ ਲੰਗਰ ਦਾ ਉੱਚਾ-ਸੁੱਚਾ ਵਿਚਾਰ 'ਸਾਡਾ ਲੰਗਰ ਭੁੱਖ ਜਲੰਧਰ' ਵਰਗੇ ਬਜ਼ਾਰੂ ਨਾਹਰਿਆਂ ਦੇ ਮੇਲ ਦਾ ਨਹੀੰ। 'ਲੰਗਰ ਹਫ਼ਤਾ' ਪੂੰਜੀਵਾਦ ਸਮੱਸਿਆ ਦਾ ਆਰਜ਼ੀ ਪੂੰਜੀਵਾਦੀ ਜਵਾਬ ਹੈ। ਇਹ ਪਦਾਰਥਕ ਵਿਚਾਰ ਹੈ ਜੋ ਅਸਲ ਵਿਚਾਰ ਦੀ ਮੌਤ ਹੈ। ਇਹਨਾਂ ਮਸਲਿਆਂ ਦੀ ਜੜ੍ਹ ਤੇ ਹੱਲ ਸਿੱਖ ਹੋਂਦ ਨਾਲ ਜੁੜੇ ਓਪਰੇ ਮਸਲਿਆਂ, ਹੱਲਾਂ ਤੋੰ ਪਰੇ ਹੈ। ਇਹ ਸਿਰਫ਼ ਸਾਲ ਵਿੱਚ ਇੱਕ ਹਫ਼ਤੇ ਲਈ ਦੰਦ ਘਸਾਈ ਤੋੰ ਵੱਧ ਕੁਝ ਨਹੀਂ ਹੈ। 

ਕਿਸਾਨੀ ਅੰਦੋਲਨ ਵਿੱਚ ਲੰਗਰ ਦੀ ਅਹਿਮੀਅਤ ਤੋਂ ਵਧੀਆ ਕੋਈ ਮਿਸਾਲ ਨਹੀਂ ਹੈ ਜੋ ਦੱਸ ਸਕੇ ਕਿ ਲੰਗਰ ਕੀ ਹੈ। ਇੰਡੀਆ ਵਿੱਚ ਅੰਦੋਲਨ [ਕੁਝ ਸਿੱਖ ਲਫ਼ਜ਼ 'ਇੰਡੀਆ' ਨੂੰ ਬਸਤੀਵਾਦ ਦਾ ਤਰਜਮਾਨ ਸਮਝਦੇ ਹਨ] ਜਿਸ ਵਿੱਚ ੨.੫ ਕਰੋੜ ਲੋਕ ਸ਼ਾਮਲ ਸਨ। ਇਹ ਅੰਦੋਲਨ ਲੰਗਰ ਦੇ ਸਹਾਰੇ ਹੀ ਜਿਉਂਦਾ ਰਹਿ ਸਕਿਆ। ਜਿਸ ਵਿੱਚ ਲੋਕ ਨਵ-ਉਦਾਰਵਾਦੀ ਸੁਧਾਰਾਂ ਦੇ ਨਾਂ ਥੱਲੇ ਖੇਤੀ ਨੂੰ ਪੂੰਜੀਵਾਦੀ ਨਿਜ਼ਾਮ ਹੇਠ ਦੇਣ ਦੀ ਖ਼ਿਲਾਫ਼ਤ ਕਰ ਰਹੇ ਸਨ। ਲੱਖਾਂ ਕਿਸਾਨਾਂ ਨੇ ਹਾਈ-ਵੇਜ਼ ਤੇ ਖੁੱਲ੍ਹੇ ਅਸਮਾਨ ਹੇਠ ਤੰਬੂ ਗੱਡੇ ਤੇ ਉਹ ਲੰਗਰ ਦੇ ਸਹਾਰੇ ਹੀ ਇਹ ਅੰਦੋਲਨ ਨੂੰ ਇੰਨੇ ਸਮੇਂ ਲਈ ਚਲਾ ਸਕੇ। ਬਿਨਾਂ ਕਿਸੇ ਜਾਤੀ ਭੇਦਭਾਵ ਦੇ ਲੰਗਰ ਅਤੁੱਟ ਚਲਦਾ ਰਿਹਾ। ਹੱਢ ਚੀਰਦੀ ਠੰਡ ਵਿੱਚ ਉਹਨਾਂ ਨੇ ਅੰਦੋਲਨਕਾਰੀਆਂਂ ਤੋਂ ਇਲਾਵਾ ਲੋੜਵੰਦਾਂਂ ਨੂੰ ਵੀ ਲੰਗਰ ਛਕਾਇਆ। ਇੱਥੇ ਲੰਗਰ ਪਦਾਰਥਕ ਦ੍ਰਿੜਤਾ ਦਾ ਵੀ ਪ੍ਰਤੀਕ ਬਣ ਗਿਆ। ਜਿਸਦੇ ਆਸਰੇ ਇਹ ਅੰਦੋਲਨ ਚਲਦਾ ਰਿਹਾ। ਅੰਦੋਲਨ ਵਾਲੀ ਜਗਾ ਇਨਕਲਾਬੀ ਜਗਾ ਵਿੱਚ ਬਦਲ ਗਈ। ਇੱਥੇ ਉਹਨਾਂ ਵੀ  ਦਿਨ ਦੇ ਤਿੰਨੇ ਵਕਤ ਲੰਗਰ ਛਕਿਆ ਜੋ ਕਿ ਕਿਸਾਨਾਂ ਤੇ ਜ਼ੁਲਮ ਕਰਦੇ ਸਨ ਜਿਵੇਂ ਪੁਲਿਸ ਤੇ ਨੀਮ ਫ਼ੌਜੀ ਦਲ ਤੇ ਸਥਾਨਕ ਲੋਕ। ਭੇਦਭਾਵ ਮਿਟਾਉਣ ਦੀ ਇਸਤੋਂ ਵਧੀਆ ਮਿਸਾਲ ਹੋਰ ਕੀ ਹੋ ਸਕਦੀ ਹੈ।

ਸੰਘਰਸ਼ ਦੀ ਮੂਹਰਲੀ ਕਤਾਰ ਵਿੱਚ ਲੰਗਰ ਦ੍ਰਿੜਤਾ ਦਾ ਸੋਮਾ ਹੈ ਸਮਾਜਕ ਨਿਆਂਂ ਦੀ ਮਸ਼ਾਲ ਹੈ। ਜੋ ਕਿ ਜਾਤੀਵਾਦ ਨੂੰ ਰੱਦ ਕਰਦੀ ਹੈ ਤੇ ਪਦਾਰਥ ਤੇ ਆਤਮਕ ਤਰੱਕੀ ਦੀ ਰੂਹ ਦੀ ਖ਼ੁਰਾਕ ਹੈ।

Originally published in English in issue #231 of Red Pepper Magazine (March 2021). 

Previous
Previous

ਰੂਸ-ਯੂਕਰੇਨ: ਬਦਲ ਰਹੇਅੰਤਰਰਾਸ਼ਟਰੀ ਸਮੀਕਰਨ ਅਤੇਪੰਥ-ਪੰਜਾਬ ਲਈ ਸੰਭਾਵਨਾਵਾਂ

Next
Next

Accepting the Inevitable - The reality today is calling for a complete transformation of politics in its entirety.