ਕਿਸਾਨੀ ਹੱਕ, ਔਰਤਾਂ ਦੇ ਹੱਕ, ਤੇ ਮਨੁੱਖੀ ਹੱਕ ਵੱਖ ਨਹੀਂ ਕੀਤੇ ਜਾ ਸਕਦੇ। 

ਲੱਖਾਂ ਲੋਕ ਭਾਰਤ ਵਿੱਚ ਬਣਾਏ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਲਾ ਰਹੇ ਹਨ, ਖਦਸ਼ਾ ਹੈ ਕਿ ਇਨ੍ਹਾਂ ਕਨੂੰਨਾਂ ਤਹਿਤ ਖੇਤੀਬਾੜੀ ਸੈਕਟਰ ਦੀ ਵਾਗਡੋਰ ਵੱਡੇ ਸਰਮਾਏਦਾਰਾਂ ਦੇ ਹੱਥ ਦੇ ਦਿੱਤੀ ਜਾਵੇਗੀ ਅਤੇ ਛੋਟੀ ਕਿਸਾਨੀ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਮੋਰਚੇ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਸ਼ਮੂਲੀਅਤ ਇਸ ਸੰਘਰਸ਼ ਨੂੰ ਕੇਵਲ ਸਰਕਾਰੀ ਤਾਨਾਸ਼ਾਹੀ ਤੋਂ ਸਤੇ ਤਪੇ ਮਰਦਾਂ ਦੇ ਘੋਲ ਹੋਣ ਦੀ ਇਕ ਹਲਕੀ ਕਿਸਮ ਦੀ ਧਾਰਨਾ ਨੂੰ ਵੰਗਾਰਦੀ ਹੈ। ਅਤੇ ਕੁਝ ਨੌਜਵਾਨ ਔਰਤਾਂ ਮੋਰਚੇ ਵਿੱਚ ਸਰਗਰਮ ਹੋ ਕੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਇਹ ਸੰਘਰਸ਼ ਔਰਤਾਂ ਦੀ ਸਮਾਜ ਵਿਚ ਬਰਾਬਰ ਦੀ ਹਿੱਸੇਦਾਰੀ ਲਈ ਵੀ ਇਨਕਲਾਬੀ ਹੋਵੇ। 


Mallika Kaur & Navkiran Kaur Khalra
Mallika Kaur is Lawyer, Writer focused on Gender Justice, Human Rights in U.S. & South Asia.
Navkiran Kaur Khalra is an Engineer, a Social justice advocate.

ਭਾਰਤ ਦੀ ਰਾਜਧਾਨੀ ਵਿੱਚ ਇਸ ਵੇਲੇ ਹੋ ਰਹੇ ਇਤਿਹਾਸਕ ਕਿਸਾਨੀ ਮੋਰਚੇ ਵਿੱਚ ਹਿੱਸਾ ਲੈ ਰਹੀਆਂ ਧਰਨਾਕਾਰੀ ਔਰਤਾਂ ਹੈਰਾਨ ਹੁੰਦੀਆਂ ਸੋਚਦੀਆਂ ਹੋਣਗੀਆਂ ਕਿ ਦੁਨੀਆ ਦੇ ਲੋਕ ਦਿੱਲੀ ਵਿੱਚ ਹੁੰਦੇ ਔਰਤਾਂ ਦੇ ਸ਼ੋਸ਼ਣ ਬਾਰੇ ਤਾਂ ਕੁੱਝ ਧਿਆਨ ਦੇ ਦਿੰਦੇ ਹਨ ਪਰ ਜਦ ਇਹੀ ਔਰਤਾਂ ਕਿਸੇ ਸਮਾਜਕ ਸੰਘਰਸ਼ ਵਿੱਚ ਜੂਝਦੀਆਂ ਹਨ ਤਾਂ ਇਹ ਲੋਕ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਲਈ ਕੁੱਝ ਨਹੀਂ ਕਹਿੰਦੇ। 

In India, 60 percent of the country’s population works in agriculture. (Harp Farmer / Facebook)

In India, 60 percent of the country’s population works in agriculture. (Harp Farmer / Facebook)

ਇਸ ਵੇਲੇ ਲੱਖਾਂ ਲੋਕ ਕਿਸਾਨੀ ਹੱਕਾਂ ਲਈ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰ ਧਰਨਾ ਲਾ ਕੇ ਬੈਠੇ ਹੋਏ ਹਨ।ਮੋਰਚੇ ਵਿੱਚ ਸਿਰਫ ਮਰਦਾਂ ਦਾ ਹੜ੍ਹ ਹੀ ਨਹੀ ਹੈ ਬਲਕਿ ਪੰਜਾਬ ਦੇ ਪਿੰਡਾਂ ਅਤੇ ਲਾਗਲੇ ਹਿੱਸਿਆਂ ਵਿੱਚੋ ਆਈਆਂ ਔਰਤਾਂ ਨੇ ਆਪਣਾ ਹਿੱਸਾ ਪਾਕੇ ਕਈ ਸਦੀਆਂ ਤੋਂ ਲੱਗੇ ਸਮਾਜਕ ਨਾਕੇ ਤੋੜੇ ਹਨ। ਔਰਤਾਂ ਵਲੋਂ ਨਾ ਸਿਰਫ ਇਸ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਬਲਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਅਵਾਜ਼ ਨੂੰ ਸੰਗਠਿਤ ਤੇ ਬੁਲੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਕਾਰਗੁਜ਼ਾਰੀ ਉਨ੍ਹਾਂ ਪ੍ਰਤੀ ਬਣੀ ਆਮ ਧਾਰਨਾ ਕਿ ਔਰਤਾਂ ਸਿਆਸੀ ਸਮਝ ਵਿੱਚ ਅਣਭੋਲ ਹੁੰਦੀਆਂ ਹਨ ਨੂੰ ਰੱਦ ਕਰਦੀ ਹੈ। 

ਸਿਰਫ ਇੱਥੇ ਹੀ ਬੱਸ ਨਹੀਂ, ਭਾਰਤ - ਜੋ ਦੁਨੀਆਂ ਦੇ ੧੬੭ ਦੇਸ਼ਾਂ ਵਿੱਚੋ ‘ਔਰਤਾਂ, ਅਮਨ ਅਤੇ ਸੁਰੱਖਿਆ’ ਦੇ ਸੂਚਕ ਅੰਕ ਤੇ ੧੩੩ ਵੇਂ ਨੰਬਰ ਤੇ ਆਉਂਦਾ ਹੈ ਵਿੱਚ ਇਹ ਸੰਘਰਸ਼ਸ਼ੀਲ ਔਰਤਾਂ ਜੋਰ ਦੇ ਰਹੀਆਂ ਹਨ ਕਿ ਉਹਨਾਂ ਪ੍ਰਤੀ ਸਮਤਾਵਾਦੀ ਸੋਚ ਇਕ ਨਵੀਂ ਮਰਿਆਦਾ ਦੇ ਰੂਪ ਵਿੱਚ ਉਭਰੇ। 

ਮੋਰਚੇ ਵਿੱਚ ਸਰਗਰਮ ਇਹ ਨਾਰੀਵਾਦੀ (ਫੈਮਿਨਿਜ਼ਮ) ਕਾਰਕੁਨਾਂ ਨੇ ਜਿੱਥੇ ਭਾਰਤ ਸਰਕਾਰ ਦੇ ਉਸ ਬਿਆਨ ਨੂੰ ਚਣੌਤੀ ਦਿੱਤੀ ਹੈ ਜਿਸ ਵਿੱਚ ਇਸ ਮੋਰਚੇ ਨੂੰ ਦੇਸ਼ ਦਾ ‘ਅੰਦਰੂਨੀ ਮਸਲਾ’ ਹੋਣ ਦਾ ਕਹਿ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਸਾਨ ਧਰਨਾਕਾਰੀਆਂ ਦੇ ਹੱਕ ਵਿੱਚ ਬਿਆਨ ਦੇਣ ਤੋਂ ਗੁਰੇਜ਼ਿਆ ਗਿਆ ਸੀ; ਉਥੇ ਇਹੀ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਨਾਰੀਵਾਦੀ (ਫੈਮਿਨਿਜ਼ਮ) ਕਾਰਕੁਨ ਸਮਾਜ ਅਤੇ ਸੱਭਿਆਚਾਰ ਦੇ ਫੋਕੇ ‘ਅੰਦਰੂਨੀ ਮਸਲਿਆਂ’ ਨੂੰ ਲਲਕਾਰਦੀਆਂ ਹਨ ।ਇਹਨਾਂ ਦਾ ਆਪਣੇ ਸਮਾਜ ਪ੍ਰਤੀ ਪਿਆਰ ਅਤੇ ਸੰਘਰਸ਼ ਵਿੱਚ ਲਾਮਬੰਦ ਹੋਣਾ ਇਨ੍ਹਾਂ ਨੂੰ ਨਿਡਰ ਬਣਾਉਂਦਾ ਹੈ। 

ਮੋਰਚੇ ਵਿਚ ਬੈਠੇ ਲੋਕ ਨਵੇਂ ਖੇਤੀਬਾੜੀ ਕਾਨੂੰਨ ੨੦੨੦ ਦਾ ਵਿਰੋਧ ਕਰ ਰਹੇ ਹਨ ਜਿਹੜੇ ਕਿ ਕੋਵਿਡ ਦੀ ਮਹਾਂਮਾਰੀ ਚਲਦੇ ਦੌਰਨ ਜਾਣ-ਬੁੱਝ ਕੇ ਲਿਆਂਦੇ ਗਏ ਸੀ।ਇਨ੍ਹਾਂ ਕਨੂੰਨਾਂ ਦੀ ਮਨਸ਼ਾ ਅਰਬਾਂਪਤੀ ਸਰਮਾਏਦਾਰਾਂ ਜੋ ਕਿ ਪਹਿਲਾਂ ਹੀ ੧੯੯੦ਵੇਂ ਦੇ (ਅਖੌਤੀ) ਉਦਾਰਵਾਦ ਤੋਂ ਮੁਲਕ ਦੀ ਬਹੁਤਾਤ ਪੂੰਜੀ ਨੱਪੀ ਬੈਠੇ ਹਨ ਨੂੰ ਹੁਣ ਖੇਤੀਬਾੜੀ ਸੈਕਟਰ ਦੀ ਚਾਬੀ ਵੀ ਦੇ ਦੇਣਾ ਹੈ। 

ਕਿਸਾਨਾਂ ਲਈ ਇਹ ਕਾਨੂੰਨ ਬਰਦਾਸ਼ਤ ਦੀ ਹੱਦ ਤੋ ਬਾਹਰ ਹਨ। ਉਹਨਾਂ ਦੀ ਹਾਲਤ ਪਹਿਲਾਂ ਹੀ ਵਾਤਾਵਰਨ ਪਰਸਥਿਤੀਆਂ ਅਤੇ ਆਰਥਿਕਤਾ ਕਰਕੇ ਮਾੜੀ ਚਲ ਰਹੀ ਹੈ, ਉਤੋਂ ਦੀ ਇਹਨਾਂ ਕਾਨੂੰਨਾਂ ਨਾਲ ਉਹ ਆਪਣੀ ਹੋਂਦ ਨੂੰ ਹੁਣ ਖਤਰਾ ਸਮਝਦੇ ਹਨ।ਪਰ ਠੰਡ, ਬਿਮਾਰੀਆਂ, ਕੋਵਿਡ-੧੯, ਪੁਲਿਸ ਦੇ ਤਸ਼ੱਦਦ ਅਤੇ ਪਾਣੀ ਦੀਆਂ ਬੁਛਾੜਾਂ ਦੀ ਪਰਵਾਹ ਨਾ ਕਰਦੇ ਹੋਏ ਦਸੰਬਰ ਦੀ ਕੜਕਦੀ ਠੰਡ ਵਿੱਚ ਕੰਡਿਆਲੀਆਂ ਤਾਰਾਂ ਵਾਲੀਆਂ ਖਾਈਆਂ ਪਿਛੇ ਛੱਡ ਜੋ ਇਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਵਿਰੋਧ ਕਰਨ ਤੋ ਰੋਕਣ ਲਈ ਲਾਈਆਂ ਗਈਆਂ ਸਨ, ਇਹ ਕਿਸਾਨ ਹੁਣ ਦਿੱਲੀ ਦੇ ਬਾਹਰ ਮੀਲਾਂ ਤੱਕ ਡੇਰਾ ਲਾ ਕੇ ਬੈਠੇ ਗਏ ਹਨ। 

ਇਸ ਮੋਰਚੇ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਸ਼ਮੂਲੀਅਤ ਸਰਕਾਰੀ ਬਿਰਤਾਂਤ ਨੂੰ ਵੰਗਾਰਦੀ ਹੈ ਜੋ ਇਸ ਸੰਘਰਸ਼ ਨੂੰ ਕੇਵਲ ਸਤੇ ਤਪੇ ਮਰਦਾਂ ਦਾ ਘੋਲ ਹੀ ਦੱਸਣਾ ਚਾਹੁੰਦਾ ਹੈ। ਮੋਰਚੇ ਵਿੱਚ ਮਰਦ ਕਿਸਾਨਾਂ ਦੇ ਸੰਸੇ, ਅੱਥਰੂ ਅਤੇ ਆਪਣੀ ਜ਼ਮੀਨ ਖੁੱਸ ਜਾਣ ਦੇ ਡਰ ਨੂੰ ਔਰਤ ਰਿਪੋਰਟਰਾਂ ਹੀ ਕੈਮਰਿਆਂ ਵਿੱਚ ਕੈਦ ਕਰ ਰਹੀਆਂ ਹਨ।ਨਾਲ ਦੀ ਨਾਲ ਤਕਰੀਰਾਂ ਦੇ ਜਰੀਏ ਕਿਸਾਨੀ ਮੁੱਦਿਆਂ ਨੂੰ ਲੋਕਾਂ ਵਿੱਚ ਉਭਾਰ ਰਹੀਆਂ ਹਨ। ਇਹ ਮੋਰਚੇ ਵਿੱਚ ਆਈਆਂ ਉਨ੍ਹਾਂ ਔਰਤਾਂ ਲਈ ਵੀ ਅਵਾਜ਼ ਬੁਲੰਦ ਕਰ ਰਹੀਆਂ ਹਨ ਜਿਨ੍ਹਾਂ ਦੇ ਬੱਚੇ, ਪਤੀ, ਭਰਾ ਅਤੇ ਦੋਸਤ-ਮਿੱਤਰ ਖੇਤੀ ਦੇ ਕਰਜ਼ਿਆਂ ਥੱਲੇ ਆ ਕੇ ਹਰ ਸਾਲ ਖੁਦਕੁਸ਼ੀਆਂ ਕਰ ਰਹੇ ਹਨ। ਹਰਿਆਣਾ ਤੋ ਆਈ ਅੰਜਲੀ ਸ਼ਿਉਰਨ ਦੱਸਦੀ ਹੈ, “ਖੇਤੀ ਅਤੇ ਪੇਂਡੂ ਬਿਰਥਾ ਸੱਚਮੁੱਚ ਨਾਰੀਵਾਦੀ ਦਾ ਮੁੱਦਾ ਹੈ”- ਉਹ ਦੱਸਦੀ ਹੈ ਕਿ ਉਹ ਉਥੇ ਸਟੂਡੈਂਟਸ ਫਾਰ ਸੋਸਾਇਟੀ ਦੀ ਮੈਂਬਰ ਹੋਣ ਨਾਤੇ ਆਈ ਹੈ। 

Woman making a speech to the gathered farmers. (Kawalpreet Kaur)

Woman making a speech to the gathered farmers. (Kawalpreet Kaur)

“ਜਦੋ ਵੀ ਕਿਸਾਨ ਦੀ ਗੱਲ ਆਉਂਦੀ ਹੈ ਸਿਰਫ ਮਰਦ ਹੀ ਦਿਮਾਗ ਵਿੱਚ ਆਉਂਦਾ ਹੈ ਇਸ ਨਾਲ ਔਰਤਾਂ ਦੀ ਭੂਮਿਕਾ ਅਤੇ ਉਹਨਾਂ ਦੀ ਮਿਹਨਤ ਨਾਮਾਤਰ ਕਰ ਦਿੱਤੀ ਜਾਂਦੀ ਹੈ। ਮੇਰੇ ਪਿੰਡ, ਇੱਥੇ ਤੱਕ ਕਿ ਮੇਰੇ ਆਪਣੇ ਪਰਿਵਾਰ ਵਿੱਚ, ਔਰਤਾਂ ਮਰਦਾਂ ਨਾਲੋ ਜਿਆਦਾ ਖੇਤਾਂ ਵਿੱਚ ਕੰਮ ਕਰਦੀਆਂ ਹਨ। ਹੁਣ ਜਰੂਰਤ ਇਸ ਗੱਲ ਦੀ ਹੈ ਕਿ ਜਮੀਨਾਂ ਦੀ ਮਲਕੀਅਤ ਦੀ ਬਰਾਬਰਤਾ ਦੇ ਹੱਕ ਦੀ ਲੜਾਈ ਨੂੰ ਵੀ ਨਾਰੀਵਾਦੀ ਦੇ ਨਾਲ ਜੋੜ ਕੇ ਵੇਖਿਆ ਜਾਵੇ। ਖੇਤੀ ਹੱਕਾਂ ਲਈ ਲੜੇ ਬਿਨ੍ਹਾਂ ਪਿਤਰਵਾਦ/ ਮਰਦ ਪਧ੍ਰਾਨ ਸਮਾਜ ਦੀਆਂ ਜੰਜੀਰਾਂ ਤੋੜਨੀਆਂ ਨਾਮੁਮਕਿਨ ਹਨ”। 

ਇਸ ਮੋਰਚੇ ਵਿੱਚ ਔਰਤਾਂ ਦੀ ਸਰਗਰਮ ਸ਼ਮਹੂਲੀਅਤ ਨਾਰੀਵਾਦੀ ਦੇ ਉਸ ਨਜ਼ਰੀਏ ਨੂੰ ਵੀ ਚੁਣੌਤੀ ਦਿੰਦੀ ਹੈ ਜੋ ਤੁਹਾਨੂੰ ਸਿਰਫ ਔਰਤ ਦੇ ਰੂਪ ਵਿੱਚ ਆਪਣੀ ਪਹਿਚਾਣ ਰੱਖਣ ਲਈ ਕਹਿੰਦੀ ਹੈ ਪਰ ਧਰਮ, ਸਮਾਜ, ਕੌਮ ਅਤੇ ਕਿੱਤੇ ਦੇ ਨਾਲ ਜੁੜੀ ਔਰਤਾਂ ਦੀ ਸਖਸੀਅਤ ਨੂੰ ਖਤਮ ਕਰਨ ਲਈ ਆਖਦੀ ਹੈ ( ਥਿਊਰੀ ਆਫ਼ ਇੰਟਰਸੈਕਸ਼ਨੈਲਿਟੀ ) । 

ਕਵੀ ਔਡਰੇ ਲਾਰਡ ਦੀ ੨੦੨੦ ਬਲੈਕ ਲਾਈਵਜ਼ ਮੈਟਰਜ਼ ਦੇ ਮੁਜਾਹਰਿਆਂ ਦੇ ਸਬੰਧ ਵਿੱਚ ਲਿਖੀ ਇਹ ਤਾੜਨਾ ਕਿ “ਸਿਰਫ ਇਕ ਮੁੱਦੇ ਲਈ ਸੰਘਰਸ਼ ਨਹੀਂ ਹੁੰਦਾ, ਕਿਉਂਕਿ ਅਸੀ ਸਿਰਫ ਇੱਕ ਮੁੱਦੇ ਲਈ ਜਿੰਦਗੀ ਨਹੀ ਜਿਉਂਦੇ” ਦੁਨਿਆ ਵਿੱਚ ਇਸ ਸਮੇਂ ਹੋ ਰਹੇ ਸਾਰੇ ਰੋਸ ਮੁਜਾਹਰਿਆਂ ਉਤੇ ਖਰੀ ਉਤਰਦੀ ਹੈ। 

ਔਰਤਾਂ ਆਪਣੇ ਆਪ ਨੂੰ ਇਕ ਬਹੁੱਤ ਵੱਡੇ, ਗੁੰਝਲਦਾਰ ਤਾਣੇ-ਬਾਣੇ ਦਾ ਹਿੱਸਾ ਸਮਝਦੀਆਂ ਹਨ - ਜਿਸ ਵਿੱਚ ਉਹ ਆਪਣੀਆਂ ਕਈ ਜਿੰਮੇਵਾਰੀਆਂ ਅਤੇ ਪਛਾਣਾਂ ਨੂੰ ਸੁੱਚਜੇ ਢੰਗ ਨਾਲ ਜਿਓਂਦੀਆਂ ਹਨ। 

ਬੀ.ਬੀ.ਸੀ. ਹਿੰਦੀ ਨਾਲ ਗੱਲ ਕਰਦੀ ਇੱਕ ਦ੍ਰਿੜ ਨਿਸ਼ਚੇ ਵਾਲੀ ਕੁੜੀ ਕਹਿੰਦੀ ਹੈ ਕਿ ਉਹਨਾਂ ਵਾਸਤੇ ਇਹ ਲੜਾਈ ਵੀ ਪੜਾਈ ਵਾਂਗੂ ਹੀ ਜ਼ਰੂਰੀ ਹੈ। ਸੜਕ ਤੇ ਬੈਠਿਆਂ ਇਸ ਧਰਨੇ ਵਿੱਚ ਉਸਦੀ ਮਾਂ ਵੀ ਉਸ ਨਾਲ ਹੈ ਜੋ ਉਸ ਨੂੰ ਸਕੂਲ ਦਾ ਕੰਮ ਕਰਨ ਵਿੱਚ ਉਸ ਦੀ ਮੱਦਦ ਕਰਦੀ ਹੈ। ਇਨ੍ਹਾਂ ਠੰਡੀਆਂ ਰਾਤਾਂ ਵਿੱਚ ਮੋਬਾਇਲ ਫੋਨਾਂ ਦੀ ਰੋਸ਼ਨੀ ਹੇਠ ਵਿਦਿਆਰਥੀ ਜਥੇਬੰਦੀ ਦੀ ਕਾਰਕੁਨ ਨਿੱਕੀ ਸੰਘਰਸ਼ ਦੇ ਗੀਤ ਗਾਕੇ ਸੁਣਾਉਂਦੀ ਹੈ। ਕਈ ਮਰਦ ਮੰਨਦੇ ਹਨ ਕਿ ਉਨਾਂ ਦੇ ਘਰੋਂ ਔਰਤਾਂ ਅੱਜ ਮੋਰਚੇ ਵਿੱਚ ਨਹੀਂ ਹਨ ਪਰ ਉਹ ਮਰਦ ਆਪ ਇਸ ਮੋਰਚੇ ਵਿੱਚ ਤਾਂ ਹੀ ਆ ਸਕੇ ਹਨ ਜੋ ਉਨਾਂ ਦੇ ਘਰ ਦੀ ਸਾਰੀ ਜਿੰਮੇਵਾਰੀ ਪਿੱਛੇ ਉਨ੍ਹਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ, ਬੇਟੀਆਂ ਨੇ ਚੁੱਕੀ ਹੋਈ ਹੈ – ਤਾਂ ਜੋ ਇਹ ਮਰਦ ਘਰ ਵਲੋਂ ਸੁਰਖਰੂ ਹੋ ਕੇ ਮੋਰਚੇ ਵਿੱਚ ਯੋਗਦਾਨ ਪਾ ਸਕਣ। ਅਤੇ ਦੂਜੇ ਪਾਸੇ ਮੋਰਚੇ ਵਿੱਚ ਆਈਆਂ ਕੁੱਝ ਔਰਤਾਂ ਸਟੇਜ਼ ਉਤੇ ਜਾ ਕੇ ਆਪਣੇ ਜੋਸ਼ੀਲੇ ਭਾਸ਼ਣ ਦਿੰਦੀਆਂ ਹਨ ਅਤੇ ਹਜ਼ਾਰਾਂ ਅੋਰਤਾਂ ਤਕਰੀਰਾਂ ਸੁਣਨ ਵਾਸਤੇ ਸੰਗਤ ਵਿੱਚ ਜੁੜ ਬੈਠਦੀਆਂ ਹਨ। 

ਕਈ ਔਰਤਾਂ ਪਿੰਡਾਂ ਨੂੰ ਸੰਗਠਿਤ ਕਰ ਕੇ ਆਪਣੇ ਨਾਲ ਰਾਸ਼ਨ, ਜ਼ਰੂਰੀ ਸਮਾਨ ਅਤੇ ਹੋਰ ਮਰਦ-ਔਰਤਾਂ ਨੂੰ ਨਾਲ ਲੈ ਕੇ ਸਿੱਧਾ ਮੋਰਚੇ ਤੇ ਆ ਡਟੀਆਂ ਹਨ।ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਇਨ੍ਹਾਂ ਔਰਤਾਂ ਨੇ ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਹਨ।ਸਿੱਖ ਸਿਧਾਂਤ ਤੇ ਖੜਦਿਆਂ ਇਹ ਸਾਰਿਆਂ ਵਾਸਤੇ ਬਿਨ੍ਹਾਂ ਜਾਤਪਾਤ, ਧਰਮ, ਅਤੇ ਸਮਾਜਿਕ ਚਿੰਨਾਂ ਨੂੰ ਦੇਖਿਆਂ ਲੰਗਰ ਦਾ ਕੰਮ ਕਰਦੀਆਂ ਹਨ। 

Women running a langar/communal kitchen. (Harpreet Kaur)

Women running a langar/communal kitchen. (Harpreet Kaur)

ਅੰਜਲੀ ਦੱਸਦੀ ਹੈ “ਇਸ ਲੰਗਰ ਦੀ ਰਸੋਈ ਵਿੱਚ ਮਰਦ ਅਤੇ ਔਰਤਾਂ ਹਰ ਕੰਮ ਬਰਾਬਰੀ ਨਾਲ ਕਰ ਰਹੇ ਹਨ। ਇਹ ਵਤੀਰਾ ਆਪਣੇ ਆਪ ਹੀ ਸਥਾਪਤ ਪਿਤਰਵਾਦੀ ਰਵਾਇਤਾਂ ਨੂੰ ਢਾਹ ਲਾ ਰਿਹਾ ਹੈ।” 

ਆਲ ਇੰਡੀਆ ਸਟੂਡੈਂਟਸ ਐਸ਼ੋਸੀਏਸ਼ਨ ਤੋ ਆਈ ਵਿਦਿਆਰਥਣ ਕਵਲਪ੍ਰੀਤ ਕੌਰ ਦੱਸਦੀ ਹੈ ਕਿ “ਇਕ ਨੌਜਵਾਨ ਸਿੱਖ ਔਰਤ ਹੋਣ ਦੇ ਨਾਤੇ ਮੈਨੂੰ ਯਕੀਨ ਹੈ ਕਿ ਸਾਡੀ ਸਾਰੀ ਪੀੜੀ ਉਸ ਵਿਦਰੋਹ ਦੀ ਉਪਜ ਹੈ ਜੋ ਪੰਜਾਬ ਨੇ ਇਤਿਹਾਸ ਵਿੱਚ ਜਾਲਮ ਹੁਕਮਰਾਨਾਂ ਅਤੇ ਦੇਸ਼ ਦੀਆਂ ਤਾਨਸ਼ਾਹ ਤਾਕਤਾਂ ਖਿਲ਼ਾਫ ਵਿਖਾਇਆ ਹੈ” ਉਹ ਕਹਿੰਦੀ ਹੈ “ਸਾਡੀਆਂ ਬਜ਼ੁਰਗ ਦਾਦੀਆਂ ਵੀ ਸਾਡੇ ਨਾਲ ਇਹਨਾਂ ਧਰਨਿਆਂ ਵਿੱਚ ਸ਼ਾਮਿਲ ਹਨ ਅਤੇ ਉਹ ਵੀ ਸੜਕ ਉੱਤੇ ਰੋਸ ਕਰ ਰਹੀਆਂ ਹਨ। ਇਹ ਸਭ ਕੁੱਝ ਮੇਰੇ ਵਰਗੀ ਨਵੀਂ ਪੀੜੀ ਵਾਸਤੇ ਸੰਘਰਸ਼ ਦਾ ਆਦਰਸ਼ਵਾਦੀ ਰੂਪ ਹਨ।” 

ਕਵਲਪ੍ਰੀਤ ਇਸ ਮੌਕੇ ਦੇ ਰਾਜਨੀਤਿਕ ਮਹੱਤਵ ਉਤੇ ਦਿਲਚਸਪੀ ਨਾਲ ਟਿੱਪਣੀ ਕਰਦੀ ਹੋਈ ਕਹਿੰਦੀ ਹੈ ਕਿ ਇਸ ਨਾਲ ਆਪਸੀ ਏਕਤਾ ਬਹੁਤ ਵਧੀ ਹੈ ਜਿਸ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਏ ਹਨ। 

Women students join in building a makeshift clay stove. (Harpreet Kaur)

Women students join in building a makeshift clay stove. (Harpreet Kaur)

“ਮੋਰਚੇ ਵਿੱਚ ਪਾਠ ਕਰਦੇ ਕਿਸਾਨ ਆਪਣੀ ਤਾਕਤ ਆਪਣੇ ਧਰਮ ਤੋ ਪ੍ਰਾਪਤ ਕਰਦੇ ਹਨ ਜਦੋ ਕਿ ਜਿੰਨਾਂ ਜਥੇਬੰਦੀਆਂ ਨੇ ਇਸ ਧਰਨੇ ਨੂੰ ਸਭ ਤੋ ਪਹਿਲਾਂ ਸ਼ੁਰੂ ਕੀਤਾ ਸੀ ਉਹ ਵਾਮ ਪੰਥ ਵੱਲ ਝੁਕਾ ਰੱਖਦੇ ਸਨ। ਇਸ ਤਰਾਂ ਇਥੇ ਆ ਕੇ ਹੁਣ ਵਾਮਪੰਥ ਅਤੇ ਧਰਮ ਆਪਸ ਵਿੱਚ ਰਲ ਗਏ ਹਨ।” 

ਫਿਰ ਜਦ ਇਹ ਸਾਰੀਆਂ ਰੁਕਾਵਟਾਂ ਤੋੜੀਆਂ ਜਾ ਸਕਦੀਆਂ ਹਨ ਤਾਂ ਨੌਜਵਾਨ ਔਰਤਾਂ ਸੁਭਾਵਕ ਤੌਰ ਤੇ ਚਾਹੁੰਦੀਆ ਹਨ ਕਿ ਔਰਤ-ਮਰਦ ਵਿੱਚਲੇ ਪੱਖਪਾਤ ਦੀ ਵੀ ਜੜ੍ਹ ਪੁੱਟੀ ਜਾਵੇ। 

ਬਠਿੰਡਾ, ਪੰਜਾਬ ਤੋ ਆਈ ਹਰਪ੍ਰੀਤ ਕੌਰ ਇਸ ਬਾਰੇ ਵੱਖਰਾ ਸੋਚਦੀ ਹੈ, “ ਇਮਾਨਦਾਰੀ ਨਾਲ ਕਹਾਂ ਤਾ ਇਹਨਾਂ ਧਰਨਿਆਂ ਵਿੱਚ, ਜਿਹੜੇ ਪੰਜਾਬ ਅੰਦਰ ਕਈ ਮਹੀਨੇ ਪਹਿਲਾਂ ਸ਼ੁਰੂ ਹੋਏ ਸਨ, ਔਰਤਾਂ ਕਠਪੁਤਲੀ ਵਾਂਗੂ ਵਰਤੀਆਂ ਗਈਆਂ ਹਨ” 

“ਤਸਵੀਰਾਂ ਲਈ ਠੀਕ ਹਨ ਪਰ ਫੈਸਲੇ ਲੈਣ ਲਈ ਨਹੀ। ਚਾਹੇ ਵਾਮਪੰਥੀ ਹੋਣ ਜਾਂ ਕੋਈ ਹੋਰ ਜਥੇਬੰਦੀ, ਇਹ ਇੱਕ ਵੱਡਾ ਸੰਜੀਦਗੀ ਦਾ ਮੁੱਦਾ ਹੈ”। 

ਕੁੱਲ ਮਿਲਾ ਕੇ ੨੫੦੦੦ ਦੇ ਕਰੀਬ ਔਰਤਾਂ ਆਪਣੀਆਂ ਜਥੇਬੰਦੀਆਂ ਨਾਲ ਲੰਬੇ ਪੈਂਡੇ ਪਾਰ ਕਰਕੇ ਪਹਿਲੇ ਦਿਨ ਤੋ ਹੀ ਇਥੇ ਸ਼ਾਮਲ ਹਨ। ਹੁਣ ਇਸ ਥਾਂ ਤੇ ੨ ਲੱਖ ਤੋ ਵੀ ਵੱਧ ਧਰਨਾਕਾਰੀ ਪੁੱਜ ਚੁੱਕੇ ਹਨ। 

“ਪਿਛਲੇ ਕੁਝ ਦਿਨਾਂ ਵਿੱਚ ਦੂਸਰੀਆਂ ਔਰਤਾਂ ਨੂੰ ਹਿੱਸਾ ਲੈਂਦੇ ਦੇਖਕੇ ਔਰਤਾਂ ਦੀ ਸ਼ਮੂਲੀਅਤ ਵਧੀ ਹੈ। ਦਿੱਲੀ ਯੂਨੀਵਰਸਿਟੀ ਵਿੱਚ ਪੜਾਉਂਦੀ ਨਵਪ੍ਰੀਤ ਕੌਰ ੪ ਦਿਨਾਂ ਵਿੱਚ ੫ ਵਾਰੀ ਮੋਰਚੇ ਵਾਲੀ ਜਗ੍ਹਾ ਤੇ ਆ ਚੁੱਕੀ ਹੈ। ਉਹ ਕਹਿੰਦੀ ਹੈ “ਇਹ ਸਾਰੀਆਂ ਇਹੀ ਕਹਿੰਦੀਆਂ ਹਨ ਕਿ ਉਹ ਆਪਣੀ ਰੋਜ਼ੀ ਰੋਟੀ ਤੇ ਪਈ ਭੀੜ ਕਰਕੇ ਹੀ ਇਥੇ ਆਈਆਂ ਹਨ”। 

The farm leaders plan to strike until all the new farm laws are repealed. (Harp Farmer / Facebook)

The farm leaders plan to strike until all the new farm laws are repealed. (Harp Farmer / Facebook)

ਹਰਪ੍ਰੀਤ ਇਹ ਵੀ ਕਹਿੰਦੀ ਹੈ ਕਿ ਕੋਈ ਇਹ ਨਾ ਸੋਚੇ ਕਿ ਅਸੀ ਇਥੇ ਸਿਰਫ ਆਪਣੇ ਪੁੱਤਰਾਂ ਅਤੇ ਪਤੀਆਂ ਕਰਕੇ ਆਈਆਂ ਹਾਂ ਭਾਵੇ ਟੀਵੀ ਕੈਮਰਿਆਂ ਸਾਹਮਣੇ ਆਉਣ ਤੇ ਸਮਾਜਕ ਸੁਸ਼ੀਲਤਾ ਹੇਠ ਔਰਤਾਂ ਆਮ-ਤੌਰ ਤੇ ਇਹੋ ਕਹਿ ਦਿੰਦੀਆਂ ਹਨ। 

“ਕੋਈ ਵੀ ਕਿਸਾਨ ਉਦੋ ਤੱਕ ਘਰੋ ਕੰਮ ਲਈ ਬਾਹਰ ਨਹੀ ਨਿਕਲ ਸਕਦਾ ਜਦ ਤੱਕ ਕਿਸੇ ਨੇ ਚੁੱਲਾ ਬਾਲ ਕੇ ਉਸਦਾ ਢਿੱਡ ਨਾ ਭਰਿਆ ਹੋਵੇ। ਬਾਕੀ ਗੱਲਾਂ ਛੱਡੋ, ਔਰਤਾਂ ਵੀ ਖੇਤੀ ਕਰਦੀਆਂ ਹਨ, ਪਰ ਇਸ ਬਾਰੇ ਕੋਈ ਗੱਲ ਕਿਉਂ ਨਹੀ ਕਰਦਾ ? ਕੀ ਕੋਈ ਔਰਤਾਂ ਨੂੰ ਮਾਲਕੀਅਤ ਦੇਣ ਦਾ ਮੁੱਦਾ ਚੁੱਕ ਰਿਹਾ ਹੈ?” 

ਉਹ ਔਰਤ ਨੇਤਾਵਾਂ ਵੱਲੋ ਮਰਦ ਨੇਤਾਵਾਂ ਦੀਆਂ ਬਣੀਆਂ ਬਣਾਈਆਂ ਤਕਰੀਰਾਂ ਦੇ ਸ਼ਬਦ ਵਰਤਦੇ ਸੁਣ ਕੇ ਅਸੰਤੁਸ਼ਟ ਹੁੰਦੀ ਹੈ। ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਮਸਲੇ ਅਦਾਨੀ, ਅੰਬਾਨੀ (ਭਾਰਤ ਦੇ ਦੋ ਅਰਬਾਂਪਤੀਆਂ) ਸਰਮਾਏਦਾਰਾਂ, ਪੂੰਜੀਵਾਦੀਆਂ, ਫਾਸ਼ੀਵਾਦੀਆਂ ਬਾਰੇ ਹਨ। ਪਰ ਨਾਲ ਹੀ ਇਸ ਸਭ ਵਿੱਚ ਪਿਤਰਵਾਦੀ /ਮਰਦ ਪ੍ਰਧਾਨ ਸਮਾਜ ਦੀ ਝਲਕ ਪੈਂਦੀ ਹੈ। 

ਇਸ ਤੋ ਇਲਾਵਾ ਇਨ੍ਹਾਂ ਧਰਨਿਆਂ ਵਿੱਚ ਹਿੱਸਾ ਲੈ ਰਹੀਆਂ ਔਰਤਾਂ ਸਮਾਜ ਦੇ ਉਸ ਸੱਚ ਨਾਲ ਵੀ ਜੁੜੀਆਂ ਹਨ ਜਿੱਥੇ ਔਰਤਾਂ ਦੀ ਗਿਣਤੀ ਮਾਦਾ ਭਰੂਣ ਹੱਤਿਆ ਕਰਕੇ ਘੱਟ ਹੈ, ਜਿਥੇ ਸੱਭਿਆਚਾਰਕ ਤੌਰ ਤੇ ਮਰਦਾਨਪੁਣੇ ਦੇ ਵਿਖਾਵੇ ਹਨ ਅਤੇ ਜਿਥੇ ਰੋਜ਼ਾਨਾ ਔਰਤਾਂ ਪ੍ਰਤੀ ਹਿੰਸਾ ਹੈ ਅਤੇ ਉਨ੍ਹਾਂ ਦੇ ਹੱਕ ਖੋਹ ਲਏ ਜਾਂਦੇ ਹਨ। 

ਇਸ ਸੱਚ ਤੋ ਨਾਰੀਵਾਦੀ ਸੋਚ ਰੱਖਣ ਵਾਲੀਆਂ ਔਰਤਾਂ ਅਣਜਾਨ ਨਹੀ ਹਨ, ਉਹ ਪੂਰੇ ਤਨ ਮਨ ਨਾਲ ਇਸ ਮੋਰਚੇ ਵਿੱਚ ਹਿੱਸਾ ਲੈ ਰਹੀਆਂ ਹਨ ਪਰ ਨਾਲੋ ਨਾਲ ਇਹ ਔਰਤਾਂ ਲਈ ਬਰਾਬਰੀ ਦੇ ਨਿਰਮਾਣ ਅਤੇ ਚੰਗੇ ਭਵਿੱਖ ਲਈ ਬਰਾਬਰ ਦੀ ਹਿੱਸੇਦਾਰੀ ਦਾ ਦਾਵਾ ਵੀ ਕਰਦੀਆਂ ਹਨ - ਇਕ ਇਹੋ ਜਿਹਾ ਭਵਿੱਖ ਜਿਥੇ ਔਰਤਾਂ ਨੂੰ ਆਵਾਜ਼ , ਹੱਕ ਅਤੇ ਨੁਮਾਇੰਦਗੀ ਮਿਲੇ। 

ਕਵਲਪ੍ਰੀਤ ਦੱਸਦੀ ਹੈ “ਗਾਇਕਾਂ ਅਤੇ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚੋ ਜਿਆਦਾ ਮਰਦ ਹੀ ਹਨ ਅਤੇ ਮੋਰਚੇ ਦੇ ਮਕਸਦ ਤੇ ਦਿਸ਼ਾ ਨੂੰ ਬਹੁਤ ਹਲਕਾ ਜਿਹਾ ਹੀ ਲੈਂਦੇ ਹਨ। ਉਦਹਾਰਨ ਦੇ ਤੌਰ ਤੇ ਉਹਨਾਂ ਨੇ ਦਲਿਤ ਕਿਸਾਨਾਂ, ਕਿਸਾਨ ਔਰਤਾਂ, ਔਰਤਾਂ ਦਾ ਖੇਤੀ ਨਾਲ ਸਬੰਧ, ਉਹਨਾਂ ਦੇ ਅਨੁਭਵ, ਉਹਨਾਂ ਦੀ ਨਿਰਬਲਤਾ ਅਤੇ ਉਹਨਾਂ ਦੇ ਹਾਵ ਭਾਵ ਦੇ ਪੱਖ ਦੀ ਨੁਮਾਇੰਦਗੀ ਨਹੀ ਕੀਤੀ। 

ਜਦੋ ਪੰਜਾਬ ਯੂਨੀਵਰਸਿਟੀ ਤੋ ਨੌਜਵਾਨ ਔਰਤਾਂ ਇਸ ਅੰਦੋਲਨ ਵਿੱਚ ਪਹੁੰਚੀਆਂ ਤਾਂ ਉਹਨਾਂ ਦੇ ਗੈਰਰਸਮੀ ਗੱਲਬਾਤ ਦੇ ਤਰੀਕੇ ਨੂੰ ਸ਼ੱਕ ਅਤੇ ਮਜ਼ਾਕ ਨਾਲ ਵੇਖਿਆ ਗਿਆ ਸੀ। 

Men sorting vegetables for community kitchen. (Harpreet Kaur)

Men sorting vegetables for community kitchen. (Harpreet Kaur)

ਹਰਪ੍ਰੀਤ ਦੱਸਦੀ ਹੈ “ਸਟੇਜ਼ ਤੋ ਕੁਝ ਅਜਿਹੇ ਐਲਾਨ ਵੀ ਹੋਏ ਕਿ ‘ਇਥੇ ਕੁਝ ਨੌਜਵਾਨ ਔਰਤਾਂ ਜਿਹੜੀਆਂ ਸਾਡੇ ਨਾਲੋਂ ਅਲੱਗ ਦਿੱਸਦੀਆਂ ਹਨ ਕਿਤੇ ਸਰਕਾਰ ਵੱਲੋ ਭੇਜੀਆਂ (ਸੀ.ਆਈ.ਡੀ) ਜਾਸੂਸ ਨਾ ਹੋਣ, ਉਹਨਾਂ ਤੋ ਸਾਵਧਾਨ ਰਹੋ’। ਸਾਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਾ। ਇਹ ਜਗੀਰਦਾਰੀ ਹੈਂਕੜ ਤੇ ਪਿਤਰਵਾਦੀ ਮਾਨਸਿਕਤਾ ਕਦੇ ਖਤਮ ਨਹੀ ਹੁੰਦੀ ਚਾਹੇ ਲੋਕ ਅੱਜ ਇਥੇ ਰੋਸ ਧਰਨਾ ਲਾਉਣ ਹੀ ਆਏ ਹਨ। ਪਰ ਹੁਣ ਗੱਲ ਸਾਡੇ ਪਿੰਡਾਂ ਅਤੇ ਜਿੰਦਗੀ ਤੇ ਆਏ ਮਸਲੇ ਦੀ ਹੈ, ਮੇਰਾ ਪੂਰਾ ਪਰਿਵਾਰ ਖੇਤੀ ਕਰਦਾ ਹੈ। ਇਸ ਲਈ ਅਸੀ ਮੋਰਚੇ ਦੇ ਸੰਚਾਲਕਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਆਪਣੇ ਪਿਛਲੇ ਬਿਆਨ ਵਾਪਿਸ ਲੈਣੇ ਪਏ। 

ਹਰਪ੍ਰੀਤ ਤੇ ਹੋਰ ਔਰਤਾਂ ਇਹਨਾਂ ਮੁੱਦਿਆਂ ਨੂੰ ਚੁੱਕਣ ਤੋਂ ਨਹੀ ਡਰਦੀਆਂ, ਉਹਨਾਂ ਨੂੰ ਸਮਝ ਹੈ ਕਿ ਅੱਜ ਤੱਕ ਦੇ ਜਿਆਦਾਤਰ ਸਮਾਜਕ ਸੰਘਰਸ਼ ਔਰਤਾਂ ਨੂੰ ਨੀਵਾਂ ਦਿਖਾਉਣ ਵਾਲੀਆਂ ਬਣਤਰਾਂ ਨੂੰ ਖਤਮ ਨਹੀ ਕਰ ਸਕੇ। ਇਸੇ ਗੱਲ ਕਰਕੇ ਉਹ ਕਿਸੇ ਵੀ ਬਦਲਾਅ ਦੇ ਮੌਕੇ ਨੂੰ ਖੁੰਝਣ ਤੋ ਡਰਦੀਆਂ ਹਨ। 

“ਅੱਜ ਸਾਨੂੰ ਸਰਕਾਰ ਅਤੇ ਸਰਮਾਏਦਾਰਾਂ ਦੇ ਖਿਲਾਫ ਜ਼ਰੂਰ ਲੜਨਾ ਚਾਹੀਦਾ ਹੈ” ਅੰਜਲੀ ਦਿੱਲੀ ਦੇ ਕੋਲ ਮੋਰਚੇ ਦੇ ਪਹਿਲਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਸ ਵਿੱਚ ਆਈਆਂ ਮੁਸ਼ਕਲਾਂ ਬਾਰੇ ਗੱਲ ਕਰਦੀ ਹੈ “ਔਰਤ ਧਰਨਾਕਾਰੀਆਂ ਨੂੰ ਸਟੇਜ਼ ਤੇ ਬੋਲਣ ਦਾ ਸਮਾਂ ਹੀ ਨਹੀ ਦਿੱਤਾ ਗਿਆ ... ਅਸੀ ਇਹ ਗੱਲ ਮੋਰਚੇ ਦੇ ਸੰਚਾਲਕਾਂ ਨੂੰ ਦੱਸੀ... ਅਗਲੇ ਦਿਨ ਹੀ ਸਾਡੇ ਨਾਲ ਦੀ ਸਾਥਣ ਪਹਿਲੀ ਬੁਲਾਰਾ ਬਣੀ।” 

“ਜਦੋ ਵੀ ਕੋਈ ਸਮਾਜਿਕ ਸੰਘਰਸ਼ ਹੁੰਦਾ ਹੈ, ਸਮਾਜ ਦੇ ਅੱਗੇ ਵੱਧਣ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਬੱਸ ਉਥੇ ਆਪਣਾ ਪੱਖ ਰੱਖਣ ਲਈ ਤੁਹਾਡਾ ਹੋਣਾ ਜ਼ਰੂਰੀ ਹੈ” ਅੰਜਲੀ ਕਹਿੰਦੀ ਹੈ। 

ਇਹ ਸੰਘਰਸ਼ ਪੂਰੀ ਤਰ੍ਹਾਂ ਕ੍ਰਾਂਤੀਕਾਰੀ ਤਾਂ ਹੀ ਬਣ ਸਕੇਗਾ ਜੇ ਇਹ ਸੰਘਰਸ਼ ਹਰ ਵਰਗ ਨੂੰ ਨਾਲ ਰਲਾ ਕੇ ਕ੍ਰਾਂਤੀ ਵੱਲ ਵਧੇ ।ਕੀ ਸਾਡੇ ਵਿੱਚ ਉਸ ਨਿਰਾਲੇ ਸੰਘਰਸ਼ ਬਾਰੇ ਸੁਣਨ ਦੀ ਹਿੰਮਤ ਹੈ ਜਿਸ ਨੂੰ ਇਹ ਔਰਤਾਂ ਦੇਖ ਹੀ ਨਹੀਂ ਰਹੀਆਂ ਪਰ ਆਕਾਰ ਵੀ ਦੇ ਰਹੀਆਂ ਹਨ? 

Originally published in English on msmagazine.com

Mallika Kaur

*Mallika Kaur is a writer & lawyer & who focuses on gender and minority issues in the United States and South Asia and teaches at UC Berkeley School of Law. She is the author of “Faith, Gender, and Activism in the Punjab Conflict: The Wheat Fields Still Whisper,” Palgrave MacMillan (2020).

https://twitter.com/mallikakaur?ref_src=twsrc%5Egoogle%7Ctwcamp%5Eserp%7Ctwgr%5Eauthor
Previous
Previous

ਅਤੀਤ ਦੀਆਂ ਲੋਹੜੀਆਂ ਵਾਲੇ ਦੁੱਲਾ ਭੱਟੀ ਯਾਦ ਕਰਾਉਂਦੇ ਹਨ ਕਿ ਸੰਘਰਸ਼ ਕਰ ਰਹੇ ਕਿਸਾਨ ਤਾਂ ਸ਼ਾਇਦ ਘੱਟ ਮੰਗਾਂ ਮੰਗ ਰਹੇ ਹਨ

Next
Next

Accepting the Inevitable